×

JattSite's video: Free Andorid apk File App - English-Punjabi Kosh: Punjabi Bhasha Vigan - Easy Installer App

@Free Andorid .apk File (App) - English-Punjabi Kosh: Punjabi Bhasha Vigan - Easy Installer App
(ਵੀਡੀਓ: 4 ਘੰਟਿਆਂ ਦੀ ਮਿਹਨਤ) - ਅੰਗਰੇਜ਼ੀ-ਪੰਜਾਬੀ ਮੋਬਾਇਲ ਕੋਸ਼ (English-Punjabi Kosh) ਅੰਗਰੇਜ਼ੀ-ਪੰਜਾਬੀ ਕੋਸ਼ ਨੂੰ ਵਰਤਣਾ ਬਹੁਤ ਹੀ ਅਸਾਨ ਹੈ ਵਿਚਕਾਰ ਦਿੱਤੇ ਲਿੰਕ ਤੋਂ Eng-Pbi Kosh.apk ਫਾਈਲ ਡਾਊਨਲੋਡ ਕਰਕੇ ਤੁਸੀਂ ਆਪਣੇ ਮੋਬਾਇਲ ਤੇ ਅੰਗਰੇਜ਼ੀ ਸ਼ਬਦਾਂ ਦੇ ਅਰਥ ਵੇਖ ਸਕਦੇ ਹੋ। ਇੱਥੇ ਡਾਊਨਲੋਡ ਲਈ ਦੋ ਫਾਈਲਾਂ Eng-PbiKosh2.3.6 ਅਤੇ Eng-PbiKosh4.0.4 ਦਿੱਤੀਆਂ ਗਈਆਂ ਹਨ ਐਂਡਰੋਇਡ ਪੁਰਾਣੇ ਵਰਜ਼ਨ ਲਈ ਤੁਸੀਂ Eng-PbiKosh2.3.6 ਅਤੇ ਐਂਡਰੋਇਡ ਨਵੇਂ ਵਰਜ਼ਨ ਲਈ Eng-Pbi Kosh4.0.4 ਫਾਈਲ ਡਾਊਨਲੋਡ ਕਰੋ। http://fontconverter.gosht.in/download.aspx ਫ਼ੋਨ ਫੋਟੋਆਂ ਲਿੰਕ: http://www.facebook.com/media/set/?set=a.489557794437871.1073741825.137584412968546&type=1 ਇਸੇ ਪ੍ਰੋਗਰਾਮ ਬਾਰੇ ਹੋਰ ਵੀਡੀਓ C P Kamboj Android http://www.youtube.com/watch?v=O6rNItMPEKo ਡਾ. ਜਸਪਾਲ ਸਿੰਘ ਵੱਲੋਂ ਮੋਬਾਈਲ ਡਿਕਸ਼ਨਰੀ ਰਿਲੀਜ਼ ਪਟਿਆਲਾ, ਪੱਤਰ ਪ੍ਰੇਰਕ, 5 ਫਰਵਰੀ, 2013: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਅੱਜ ਅੰਗਰੇਜ਼ੀ-ਪੰਜਾਬੀ ਕੋਸ਼ ਦਾ ਮੋਬਾਈਲ ਸੰਸਕਰਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਅੱਜ ਸੂਚਨਾ ਤਕਨੀਕ ਦਾ ਜ਼ਮਾਨਾ ਹੈ ਅਤੇ ਉਸੇ ਹੀ ਅਕਾਦਮਕ ਕਾਰਜ ਦੀ ਵਰਤੋਂਕਾਰਾਂ ਤੱਕ ਚੰਗੀ ਪਹੁੰਚ ਕੀਤੀ ਜਾ ਸਕਦੀ ਹੈ ਜੋ ਸੂਚਨਾ ਉਪਕਰਨਾਂ 'ਤੇ ਪ੍ਰਾਪਤ ਹੋਵੇ। ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬੀ ਭਾਸ਼ਾ ਵਿਚ ਪ੍ਰਾਪਤ ਵੱਧ ਤੋਂ ਵੱਧ ਗਿਆਨ ਆਧੁਨਿਕ ਸੂਚਨਾ ਉਪਕਰਨਾਂ 'ਤੇ ਲਿਆਂਦਾ ਜਾਵੇ। ਉਹਨਾਂ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਕਈ ਕੰਪਿਊਟਰ ਪ੍ਰੋਗਰਾਮ ਪੰਜਾਬੀ ਜਗਤ ਨੂੰ ਭੇਟ ਕਰ ਚੁੱਕੀ ਹੈ। ਇਹ ਸੰਸਕਰਨ ਐਂਡਰੋਇਡ ਵਾਲੇ ਮੋਬਾਈਲਾਂ 'ਤੇ ਚੱਲੇਗਾ ਅਤੇ ਇਸ ਨੂੰ ਯੂਨੀਵਰਸਿਟੀ ਦੀਆਂ ਵੈੱਬਸਾਈਟਾਂ ਤੋਂ ਮੁਫਤ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਵਿਚ ਤੀਹ ਹਜ਼ਾਰ ਤੋਂ ਵੱਧ ਇੰਦਰਾਜ ਹਨ ਅਤੇ ਇਹ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ। ਵਿਭਾਗ ਦੇ ਅਧਿਆਪਕਾਂ ਪ੍ਰੋਫੈਸਰ ਜੋਗਾ ਸਿੰਘ, ਗੁਰਬਖਸ਼ ਸਿੰਘ, ਅਨਵਰ ਚਿਰਾਗ, ਪਰਮਜੀਤ ਕੌਰ, ਦਵਿੰਦਰ ਸਿੰਘ, ਗੁਰਸੇਵਕ ਸਿੰਘ ਅਤੇ ਤਕਨੀਕੀ ਅਮਲੇ ਭੁਪਿੰਦਰ ਸਿੰਘ, ਨਿਸ਼ਾਨ ਸਿੰਘ, ਨਾਗਰ ਸਿੰਘ, ਦਲਜੀਤ ਕੌਰ, ਜਗਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਅਹਿਮ ਯੋਗਦਾਨ ਪਾਇਆ ਹੈ। ਮੋਬਾਈਲ ਡਿਕਸ਼ਨਰੀ ਦੇ ਇਸ ਸੋਫਟਵੇਅਰ ਦਾ ਵਿਕਾਸ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਰਾਜਵਿੰਦਰ ਸਿੰਘ ਅਤੇ ਵਿਭਾਗ ਦੇ ਪ੍ਰੋਗਰਾਮਰ ਸੀ. ਪੀ. ਕੰਬੋਜ ਦੁਆਰਾ ਕੀਤਾ ਗਿਆ ਹੈ। ਇਸ ਦੀ ਅਗਵਾਈ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਪ੍ਰੋਫੈਸਰ ਜੋਗਾ ਸਿੰਘ ਨੇ ਕੀਤੀ। ਰਿਲੀਜ਼ ਸਮਾਰੋਹ ਵਿਚ ਡਾ. ਬਲਕਾਰ ਸਿੰਘ, ਸਿੰਘ ਸਾਹਿਬ ਮਨਜੀਤ ਸਿੰਘ, ਪ੍ਰੋ. ਕੇਹਰ ਸਿੰਘ, ਡਾ. ਜਮਸੀਦ ਅਲੀ ਖਾਨ, ਪ੍ਰੋ. ਅਨੂਪ ਵਿਰਕ, ਡਾ. ਚਰਨਜੀਤ ਕੌਰ ਅਤੇ ਪਵਨ ਕੁਮਾਰ ਸਿੰਗਲਾ ਵੀ ਹਾਜ਼ਰ ਸਨ।

0

1
JattSite
Subscribers
2.2K
Total Post
109
Total Views
201.5K
Avg. Views
4K
View Profile
This video was published on 2013-03-05 00:34:49 GMT by @JattSite on Youtube. JattSite has total 2.2K subscribers on Youtube and has a total of 109 video.This video has received 0 Likes which are lower than the average likes that JattSite gets . @JattSite receives an average views of 4K per video on Youtube.This video has received 1 comments which are lower than the average comments that JattSite gets . Overall the views for this video was lower than the average for the profile.

Other post by @JattSite